ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ
The world is a drama, staged in a dream. In a moment, the play is played out.
(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ
Some attain union with the Lord, while others depart in separation.
ਜੇਹੜੇ ਬੰਦੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ (ਵਿਕਾਰਾਂ ਤੋਂ) ਬਚ ਜਾਂਦੇ ਹਨ । ਜੇਹੜੇ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੌਂ ਜਾਂਦੇ ਹਨ, ਉਹ ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਜਾਂਦੇ ਹਨ
Those who remain awake and aware are saved, while those who sleep are plundered.
ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ (ਵਿਅਰਥ) ਬੀਤ ਜਾਂਦੀ ਹੈ
They do not recognize the True Word of the Shabad, and like a dream, their lives fade away.
ਇਸੇ ਤਰ੍ਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ (ਜਦ ਤਕ) ਹੈ (ਤਦ ਤਕ) ਇਸ ਦੇ ਅੰਦਰ ਹਉਮੈ ਤੇ ਮੇਰ-ਤੇਰ ਬਣੀ ਰਹਿੰਦੀ ਹੈ (ਤੇ ਇਸ ਹਉਮੈ ਤੇ ਮੇਰ-ਤੇਰ ਨੂੰ ਇਹ ਜੀਵਨ ਸਹੀ ਜੀਵਨ ਸਮਝਦਾ ਹੈ)
just so, they are under the power of the snake Maya, as long as their hearts are filled with ego and duality.
ਜਦੋਂ ਗੁਰੂ ਦੀ ਮਤਿ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ (ਦਾ ਮੋਹ) ਇਹ ਦੁਨੀਆ (ਵਾਲੀ ਮੇਰ-ਤੇਰ) ਨਿਰਾ ਸੁਪਨਾ ਹੀ ਹੈ ।੭।
Through the Guru's Teachings, they come to understand and see that this world is just a dream. ||7||
(ਪਰ ਜੀਵ ਦੇ ਕੀਹ ਵੱਸ ? ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ ।
The dream is His, and the kingdom is His;
ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ ।
He who has given the wealth of Maya, has infused the desire for it.
(ਹੇ ਸੰਤ ਜਨੋ!) ਮਨੁੱਖ ਕਾਮ ਦੇ ਕੋ੍ਰਧ ਦੇ ਮੋਹ ਦੇ ਕਾਬੂ ਵਿਚ ਆਇਆ ਰਹਿੰਦਾ ਹੈ ਤੇ ਪਰਮਾਤਮਾ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ ।
The mortal beings are held in the power of sexual desire, anger and emotional attachment; they have forgotten the Lord, the Immortal Form.
ਇਹ ਸਰੀਰ ਸਦਾ ਨਾਲ ਰਹਿਣ ਵਾਲਾ ਨਹੀਂ ਹੈ, ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ, ਜਿਵੇਂ ਰਾਤ ਵੇਲੇ (ਸੁੱਤਿਆਂ ਜੇਹੜਾ) ਸੁਪਨਾ (ਆਉਂਦਾ ਹੈ ਮਨੁੱਖ ਨੀਂਦਰ ਦੀ ਹਾਲਤ ਵਿਚ ਉਸ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ) ।੧।
The body is false, but they believe it to be true; it is like a dream in the night. ||1||
ਤਿਵੇਂ ਹੀ ਇਸ ਸਾਰੇ ਸੰਸਾਰ ਦਾ ਸਾਥ ਹੈ, ਇਸ ਦੇ ਪਿਛੇ ਭਟਕਣ ਦੀ ਬਾਣ ਮਿਟਾ ਦਿਓ ।
BHABHA: Cast out your doubt and delusion
ਹੇ ਭਾਈ!) ਜਿਵੇਂ ਸੁਪਨਾ ਹੈ (ਜਿਵੇਂ ਸੁਪਨੇ ਵਿਚ ਕਈ ਪਦਾਰਥਾਂ ਨਾਲ ਵਾਹ ਪੈਂਦਾ ਹੈ, ਪਰ ਜਾਗਦਿਆਂ ਹੀ ਉਹ ਸਾਥ ਮੁੱਕ ਜਾਂਦਾ ਹੈ),
- this world is just a dream.
(ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ) ।
These things seem like only a dream,
(ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ? ।੧।
to one who takes the Lord's Name. ||1||
ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ
O man, grasp this Truth firmly in your soul.
ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ।੧।ਰਹਾਉ।
The whole world is just like a dream; it will pass away in an instant. ||1||Pause||
ਹੇ ਭਾਈ! ਇਹ (ਜਗਤ ਇਉਂ ਹੈ, ਜਿਵੇਂ) ਸੁਪਨਾ (ਹੁੰਦਾ) ਹੈ, (ਸੁਪਨੇ ਵਿਚ) ਸੁੱਤਾ ਹੋਇਆ ਮਨੁੱਖ (ਇਹ) ਨਹੀਂ ਜਾਣਦਾ (ਕਿ ਮੈਂ ਸੁੱਤਾ ਪਿਆ ਹਾਂ, ਤੇ ਸੁਪਨਾ ਵੇਖ ਰਿਹਾ ਹਾਂ
This is a dream, but the sleeper does not know it.
ਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ) ਗ਼ਾਫ਼ਲ ਹਾਲਤ ਵਿਚ (ਜਗਤ ਦੇ ਮੋਹ ਨਾਲ) ਚੰਬੜਿਆ ਰਹਿੰਦਾ ਹੈ ।੧।ਰਹਾਉ।
In his unconscious state, he clings to it. ||1||Pause||
ਹੇ ਪ੍ਰਭੂ! ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ
You emancipate Your humble servant,
ਪਰ ਤੂੰ ਆਪਣੇ ਸੇਵਕ ਨੂੰ (ਉਸ ਵਿਚੋਂ) ਆਪ ਕੱਢ ਲਿਆ ।੧।ਰਹਾਉ।
and rescue him from the noose of the world, which is just a dream. ||1||Pause||
(ਹੇ ਮੇਰੇ ਭਟਕਦੇ ਮਨ!) ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ ।
This world is like a dream in the night.
ਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ । ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ? ।੨।
All that is seen shall perish. Why are you attached to it, you fool? ||2||
(ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ ।
While he gazes upon beautiful dramas and plays, the day of his departure dawns.
ਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ ।੩।
The dream becomes the dream, and his actions do not go along with him. ||3||
(ਹੇ ਭਾਈ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ ।
When shall I behold my God, and delight my soul?
(ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ ।੧।ਰਹਾਉ।
Even better than being awake, is the dream in which I dwell with God. ||1||Pause||
ਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ।
You are intoxicated with Maya, but you must soon arise and depart.
(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ।੧।ਰਹਾਉ।
You are totally involved in the dream. ||1||Pause||
ਹੇ ਭਾਈ! ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ
God is Merciful to the meek, forever the Destroyer of fear, and yet you do not develop any loving relationship with Him.
ਨਾਨਕ ਆਖਦੇ ਹਨ—ਹੇ ਭਾਈ! ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ ।੨।੧।
Says Nanak, the whole world is totally false; it is like a dream in the night. ||2||1||
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ), (ਇਸ ਵਾਸਤੇ ਸਹੀ ਜੀਵਨ-ਰਾਹ ਤੇ ਤੁਰਨ ਵਾਸਤੇ) ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ, ਤੇ ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ ।
Without the Truth, this worthless body is false; I have consulted my Guru on this.
ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ (ਭਾਵ, ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ ਜਾਗ ਖੁਲ੍ਹਣ ਤੇ ਅਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਦੁਨੀਆ ਵਿਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਖੁੱਸ ਜਾਂਦੇ ਹਨ । ਇਕ ਪ੍ਰਭੂ-ਨਾਮ ਹੀ ਪੱਲੇ ਰਹਿ ਸਕਦਾ ਹੈ) ।੯।੨।
O Nanak, that God has revealed God to me; without the Truth, all the world is just a dream. ||9||2||
ਹੇ ਭਾਈ! ਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ (ਉਹ ਮਨੁੱਖ ਸਦਾ ਹਰਿ-ਨਾਮ ਜਪਦਾ ਹੈ
Whoever remembers his Guru,
ਜਿਸ ਦੀ ਬਰਕਤਿ ਨਾਲ) ਉਸ ਨੂੰ ਸੁਪਨੇ ਵਿਚ ਭੀ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ ।੨।
shall not suffer sorrow, even in dreams. ||2||
ਹੇ ਭਾਈ! (ਜਦੋਂ ਤੋਂ) ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਿਆ ਹੈ
In the Sanctuary of the Holy, I focus my consciousness on the Lord's Feet.
(ਜਦੋਂ ਤੋਂ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾਇਆ ਹੈ (ਤਦੋਂ ਤੋਂ ਉਸ ਜਗਤ ਨੂੰ) ਸੁਪਨਾ ਹੀ (ਅਖੀਂ) ਵੇਖ ਲਿਆ ਹੈ ਜਿਸ ਨੂੰ ਸੁਪਨੇ ਦੀ ਗੱਲ ਸੁਣਿਆ ਹੋਇਆ ਸੀ ।੧।ਰਹਾਉ।
When I was dreaming, I heard and saw only dream-objects. The True Guru has implanted the Mantra of the Naam, the Name of the Lord, within me. ||1||Pause||
ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ,
Kabeer, if someone utters the Name of the Lord even in dreams,
ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ।੬੩।
I would make my skin into shoes for his feet. ||63||
ਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ । ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ ।
The cat of death, with his mouth wide-open, is watching you. You eat food, but you are still hungry.
ਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤਿ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ।੪।
Meditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||
ਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ ।
Like a dream and a show, so is this world, you must know.
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ ।੨੩।
None of this is true, O Nanak, without God. ||23||
ਹੇ ਭਾਈ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ ।
Raam Chand passed away, as did Raawan, even though he had lots of relatives.
ਹੇ ਨਾਨਕ! ਆਖ— (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ । (ਇਹ) ਜਗਤ ਸੁਪਨੇ ਵਰਗਾ (ਹੀ) ਹੈ ।੫੦।
Says Nanak, nothing lasts forever; the world is like a dream. ||50||